ਕਵਿਤਾ

ਉਹ ਤਾਂ ਬਸ ਉਸਦੀ ਕਜ਼ਾ ਕਰਦਾ ਰਿਹਾ

AD

19 Sept 2026 · 1 min read

ਉਹ ਤਾਂ ਬਸ ਉਸਦੀ ਕਜ਼ਾ ਕਰਦਾ ਰਿਹਾ

ਫੇਰ ਵੀ ਉਸਦੀ ਸਜ਼ਾ ਜਰਦਾ ਰਿਹਾ

ਪੀਲ਼ਿਆਂ ਪੱਤਿਆਂ ਦੀ ਥੋੜ੍ਹੀ ਉਮਰ ਸੀ

ਬਿਨ ਪਲੱਤਣ ਦੇ ਵੀ ਫਿਰ ਸਰਦਾ ਰਿਹਾ

ਨਾ ਉਡੀ ਸੀ ਧੂੜ ਨਾ ਕੂੰਜਾਂ ਕਿਤੇ

ਮੇਘਲ਼ਾ ਬਿਨ ਬੱਦਲ਼ੋਂ ਵਰ੍ਹਦਾ ਰਿਹਾ

ਹਰ ਸੁਬਹ ਕੀਤਾ ਓਹਨੇ ਮੈਨੂੰ ਕਤਲ

ਮੈਂ ਰਿਹਾ ਜੀਊਂਦਾ ਉਹ ਪਰ, ਮਰਦਾ ਰਿਹਾ

ਮੌਤ ਨੂੰ ਮਾਸੀ ਸਦਾ ਕਹਿੰਦਾ ਸੀ ਜੁ

ਉਮਰ ਭਰ ਉਹ ਮੌਤ ਤੋਂ ਡਰਦਾ ਰਿਹਾ

ਤੋੜ ਕੇ ਹੱਥੀਂ ਕਲੀਰੇ ਭੈਣ ਦੇ

ਜੋਰਾਵਰੀ ਦਾ ਝੂਠਾ ਦਮ ਭਰਦਾ ਰਿਹਾ

ਅਮਲ ਨੇ ਕਰਨੈ ਨਿਬੇੜਾ ਸਿਦਕ ਦਾ

ਝੂਠ 'ਤੇ ਕਦ ਤੱਕ ਭਲਾਂ ਪਰਦਾ ਰਿਹਾ?

ਸ਼ੌਕ ਸੀ ਹੱਡ ਸੇਕਣੇ ਦਾ ਅੱਗ ਬਿਨਾ

ਕੜਕਦੀ ਪਰ ਧੁੱਪ ਵਿਚ ਠਰਦਾ ਰਿਹਾ

ਬੀਜ ਕੇ ਜਿਸਮਾਂ 'ਤੇ ਕੰਡੇ ਜ਼ਹਿਰ ਦੇ

ਦੱਸ ਭ?? ਕੀ ਮੂਰਖਾ ਕਰਦਾ ਰਿਹਾ?

ਨ੍ਹੇਰਿਆਂ ਨੂੰ ਪਾੜ ਜੁਗਨੂੰ ਤੁਰ ਗਿਐ

ਚਾਨਣਾਂ ਇਕ ਲੀਕ ਬਣ ਤਰਦਾ ਰਿਹਾ

Comments (0)

Join the conversation

Sign in to comment on this article and save it for later.

No comments yet

Be the first to add context, a correction, or a question for the reporter.

More from NawiDunia