ਐਡਮੰਟਨ, 29 ਸਤੰਬਰ: ਬਜ਼ਮ-ਏ-ਸੁਖ਼ਨ ਲਿਟਰੇਰੀ ਐਂਡ ਕਲਚਰਲ ਸੋਸਾਇਟੀ ਵੱਲੋਂ ਐਤਵਾਰ, 27 ਸਤੰਬਰ ਨੂੰ ਐਡਮੰਟਨ ਦੇ ਔਰੇਂਜ ਹੱਬ ਥੀਏਟਰ ਵਿੱਚ ਮਰਹੂਮ ਗ਼ਜ਼ਲ ਗਾਇਕ ਮਹਿਦੀ ਹਸਨ ਨੂੰ ਸਮਰਪਿਤ ਸੰਗੀਤਕ ਸ਼ਾਮ ਕਰਵਾਈ ਗਈ। ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪੁੱਤਰ ਕਾਮਰਾਨ ਮਹਿਦੀ ਹਸਨ ਨੇ ਆਪਣੇ ਪਿਤਾ ਦੀਆਂ ਕਈ ਗ਼ਜ਼ਲਾਂ ਪੇਸ਼ ਕੀਤੀਆਂ।
ਸਮਾਗਮ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਮਹਿਦੀ ਹਸਨ ਦੀ ਗਾਇਕੀ ਨੂੰ ਯਾਦ ਕਰਨ ਅਤੇ ਕਾਮਰਾਨ ਮਹਿਦੀ ਹਸਨ ਦੀ ਪੇਸ਼ਕਾਰੀ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਪਹੁੰਚੇ।
ਇਸ ਮੌਕੇ ਐਡਮੰਟਨ-ਮੀਡੋਜ਼ ਤੋਂ ਵਿਧਾਇਕ ਜਸਵੀਰ ਦਿਓਲ ਅਤੇ ਐਡਮੰਟਨ-ਐਲਰਸਲੀ ਤੋਂ ਵਿਧਾਇਕ ਗੁਰਤੇਜ ਸਿੰਘ ਬਰਾੜ ਵੀ ਹਾਜ਼ਰ ਸਨ। ਉਨ੍ਹਾਂ ਨੇ ਗਾਇਕ ਕਾਮਰਾਨ ਮਹਿਦੀ ਹਸਨ ਅਤੇ ਸਮਾਗਮ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ।
ਪ੍ਰਬੰਧਕਾਂ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਮਹਿਦੀ ਹਸਨ ਦੀ ਸੰਗੀਤਕ ਵਿਰਾਸਤ ਨੂੰ ਯਾਦ ਕਰਨ ਦਾ ਇੱਕ ਖ਼ੂਬਸੂਰਤ ਉਪਰਾਲਾ ਰਿਹਾਐਡਮੰਟਨ ਵਿੱਚ ਮਹਿਦੀ ਹਸਨ ਨੂੰ ਸੰਗੀਤਕ ਸ਼ਰਧਾਂਜਲੀ, ਪੁੱਤਰ ਕਾਮਰਾਨ ਮਹਿਦੀ ਹਸਨ ਨੇ ਪੇਸ਼ ਕੀਤੀਆਂ ਗ਼ਜ਼ਲਾਂ:






