ਬੁੱਧਵਾਰ ਦੁਪਹਿਰ ਕਾਠਮੰਡੂ ਤੋਂ ਇਸਤੰਬੁਲ ਜਾ ਰਹੇ ਟਰਕਿਸ਼ ਏਅਰਲਾਈਨ ਦੇ ਇੱਕ ਵੱਡੇ ਜਹਾਜ਼ (ਏਅਰਬੱਸ 330-300) ਦੇ ਸੱਜੇ ਇੰਜਣ ਵਿੱਚ ਅਚਾਨਕ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ | ਉਦੋਂ ਉਹ ਭਾਰਤੀ ਹਵਾਈ ਖੇਤਰ ਵਿੱਚ ਉਡਾਣ ਭਰ ਰਿਹਾ ਸੀ | ਪਾਇਲਟ ਨੇ ਤੁਰੰਤ ‘ਪੈਨ-ਪੈਨ’ ਕਾਲ ਕਰਕੇ ਐਮਰਜੈਂਸੀ ਸਹਾਇਤਾ ਮੰਗੀ |
ਜਹਾਜ਼ ਨੂੰ ਤੁਰੰਤ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ | ਜਹਾਜ਼ ਵਿੱਚ 236 ਲੋਕ ਸਵਾਰ ਸਨ | ਖੁਸ਼ਕਿਸਮਤੀ ਰਹੀ ਕਿ ਦੁਪਹਿਰ 1:51 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ ਅਤੇ ਜਹਾਜ਼ ਨੇ ਇੱਕ ਇੰਜਣ ਬੰਦ ਹੋਣ ਦੇ ਬਾਵਜੂਦ ਦੁਪਹਿਰ 2:31 ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ ਗਈ |




